View Details << Back

ਸਰਕਾਰੀ ਸਕੂਲ ਲੜਕੀਆਂ ਵਿਖੇ ਅਥਲੀਟ ਮੁਕਾਬਲੇ ਕਰਵਾਏ

ਭਵਾਨੀਗੜ੍ਹ (ਗੁਰਵਿੰਦਰ ਸਿੰਘ) ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੜਕੀਆਂ ਵਿਖੇ ਸਪੋਰਟਸ ਐਥਲੈਟਿਕਸ ਮੀਟ ਕਰਵਾਈ ਗਈ ਇਸ ਸਮਾਗਮ ਦੇ ਮੁੱਖ ਮਹਿਮਾਨ ਜ਼ਿਲ੍ਹਾ ਸਪੋਰਟਸ ਅਫਸਰ ਸ੍ਰੀ ਬੀਰੇਂਦਰ ਸਿੰਘ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਅਤੇ ਉਨ੍ਹਾਂ ਨਾਲ ਸਕੂਲ ਦੇ ਪ੍ਰਿੰਸੀਪਲ ਮੈਡਮ ਨੀਰਜਾ ਸੂਦ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸਮਾਗਮ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ।ਇਸ ਸਪੋਰਟਸ ਮੀਟ ਦੇ ਵਿਚ ਵਿਦਿਆਰਥਣਾਂ ਦੇ ਵੱਖ ਵੱਖ ਮੁਕਾਬਲੇ ਕਰਵਾਏ ਗਏ ਇਸ ਮੌਕੇ ਤੇ 100 ਮੀਟਰ ਦੌੜਾਂ, 200 ਮੀਟਰ ਦੌੜਾਂ , ਲੰਬੀ ਛਾਲ ਰੱਸਾਕਸੀ ਦੇ ਮੁਕਾਬਲੇ ਕਰਵਾਏ ਗਏ। ਇਸ ਮੁਕਾਬਲੇ ਵਿੱਚ ਜੇਤੂ ਵਿਦਿਆਰਥੀਆਂ ਨੂੰ ਜ਼ਿਲ੍ਹਾ ਸਪੋਰਟਸ ਅਫ਼ਸਰ, ਸ੍ਰੀ ਵਰਿੰਦਰ ਸਿੰਘ ਸ੍ਰੀਮਤੀ ਪ੍ਰਦੀਪ ਕੌਰ ਬੀ.ਐਮ ਸਪੋਰਟਸ,ਐੱਸਐੱਮਸੀ ਕਮੇਟੀ ਦੇ ਚੇਅਰਮੈਨ ਬਲਜਿੰਦਰ ਮਸੀਹ ਵਾਈਸ ਚੇਅਰਮੈਨ ਹਰਬੰਸ ਸਿੰਘ ਪ੍ਰਿੰਸੀਪਲ ਮੈਡਮ ਵੱਲੋਂ ਆਈਆਂ ਸ਼ਖਸੀਅਤਾਂ ਦਾ ਸਨਮਾਨ ਕੀਤਾ ਗਿਆ। ਇਸ ਅਥਲੀਟ ਵਿੱਚ ਅੰਡਰ 14 ਵਿੱਚ 100 ਮੀਟਰ ਦੌੜ ਵਿੱਚ ਅਪੇਕਸ਼ਾ ਨੇ ਪਹਿਲਾ ਸਥਾਨ 200 ਮੀਟਰ ਵਿੱਚ ਸਿਮਰਨਜੀਤ ਨੇ ਪਹਿਲਾ ਤੇ ਲੰਬੀ ਛਾਲ ਵਿੱਚ ਸਿਮਰਨਜੀਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ । ਅੰਡਰ 19 ਵਿੱਚ 100 ਮੀਟਰ ਦੌੜ ਵਿਚ ਰੇਖਾ ਰਾਣੀ 200 ਮੀਟਰ ਵਿੱਚ ਟਵਿੰਕਲ ਰਾਣੀ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਇਸ ਦੌਰਾਨ ਬੱਚਿਆਂ ਦੇ ਹਾਊਸਵਾਈਜ਼ ਅਤੇ ਅਧਿਆਪਕਾਂ ਦਾ ਵੀ ਰੱਸਾਕਸੀ ਮੁਕਾਬਲਾ ਕਰਵਾਇਆ ਗਿਆ। ਇਨ੍ਹਾਂ ਮੁਕਾਬਲਿਆਂ ਨੂੰ ਕਰਵਾਉਣ ਦੇ ਉਦੇਸ਼ ਸਰੀਰ ਨੂੰ ਰਿਸ਼ਟ-ਪੁਸ਼ਟ ਰੱਖਣਾ ਹੈ, ਉੱਥੇ ਵਿਦਿਆਰਥੀਆਂ ਵਿੱਚ ਮੁਕਾਬਲੇ ਦੀ ਭਾਵਨਾ ਪੈਦਾ ਕਰਦਾ ਹੈ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਨੀਰਜਾ ਸੂਦ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫਿਜ਼ਿਕਸ ਲੈਕਚਰਾਰ ਹਰਵਿੰਦਰਪਾਲ ਸਿੰਘ ਮੋਤੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖਿਆ ਨਾਲ ਅਤੇ ਖੇਡਾਂ ਨਾਲ ਜੁੜਨਾ ਚਾਹੀਦਾ ਹੈ ਤਾਂ ਜੋ ਆਪਣਾ ਸਰੀਰਕ ਅਤੇ ਸਿਹਤ ਦਾ ਵੀ ਧਿਆਨ ਰੱਖ ਸਕਣ । ਇਸ ਮੌਕੇ ਗੁਰਪਰਗਟ ਸਿੰਘ, ਸੁਖਚੈਨ ਸਿੰਘ, ਸ੍ਰੀ ਰਾਜ ਕੁਮਾਰ, ਸ੍ਰੀਮਤੀ ਕਮਲਜੀਤ ਕੌਰ, ਸ੍ਰੀਮਤੀ ਨਵਕਿਰਨ ਕੌਰ, ਸ੍ਰੀਮਤੀ ਇਕਬਾਲ ਕੌਰ, ਸ੍ਰੀਮਤੀ ਮਨਜੀਤ ਕੌਰ ਅਤੇ ਸਾਰੇ ਸਟਾਫ ਮੈਂਬਰ ਹਾਜ਼ਰ ਸਨ ।


   
  
  ਮਨੋਰੰਜਨ


  LATEST UPDATES











  Advertisements