View Details << Back

ਪੰਜਾਬ ਦੇ ਸਕੂਲਾਂ ‘ਚ ਕਰੋਨਾ ਦਾ ਕਹਿਰ: ਅਧਿਆਪਕ ਅਤੇ ਵਿਦਿਆਰਥੀ ਹੋਏ ਕਰੋਨਾ ਪਾਜ਼ੇਟਿਵ, ਸਕੂਲ ਬੰਦ

ਡੇਰਾਬੱਸੀ :

ਡੇਰਾਬੱਸੀ ਦੇ ਇੱਕ ਪ੍ਰਰਾਈਵੇਟ ਸਕੂਲ ਦੇ ਪੰਜਵੀਂ ਜਮਾਤ ਦੇ ਵਿਦਿਆਰਥੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਲਏ ਸੈਂਪਲਾਂ ‘ਚ ਉਸੇ ਸਕੂਲ ਦੇ ਚਾਰ ਵਿਦਿਆਰਥੀਆਂ ਅਤੇ ਦੋ ਅਧਿਆਪਕਾਂ ਸਮੇਤ ਛੇ ਜਣਿਆ ਦੀ ਹੋਰ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਜੋ ਸਿਹਤ ਵਿਭਾਗ ਸਮੇਤ ਸਕੂਲ ਪ੍ਰਬੰਧਕਾਂ ਲਈ ਚਿੰਤਾ ਦਾ ਵਿਸ਼ਾ ਬਣ ਗਈ ਹੈ।

ਕਿਉਂਕਿ ਪਾਜ਼ੇਟਿਵ ਆਏ ਚਾਰੋਂ ਬੱਚੇ ਪੰਜਵੀਂ ਜਮਾਤ ਦੇ ਹੀ ਹਨ ਅਤੇ ਪਾਜ਼ੇਟਿਵ ਆਏ ਦੋਨੋਂ ਟੀਚਰ ਵੀ ਪੰਜਵੀਂ ਜਮਾਤ ਦੇ ਬੱਚਿਆਂ ਨੂੰ ਪੜ੍ਹਾਉਣ ਵਾਲੇ ਹੀ ਹਨ। ਬੱਚੇ ਪਾਜ਼ੇਟਿਵ ਆਉਣ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਸ਼ੁੱਕਰਵਾਰ ਨੂੰ ਸਕੂਲ ਪਹੁੰਚੀ ਤਾਂ ਸਕੂਲ ਬੰਦ ਮਿਲਿਆ।

ਹੁਣ ਡੀਏਵੀ ਪਬਲਿਕ ਸਕੂਲ ਦੇ ਪੰਜ ਬੱਚਿਆਂ ਅਤੇ ਦੋ ਟੀਚਰਾਂ ਸਮੇਤ ਕੁੱਲ ਸੱਤ ਜਣੇ ਕੋਰੋਨਾ ਸੰਕ੍ਰਮਣ ਦੇ ਸ਼ਿਕਾਰ ਹੋ ਚੁੱਕੇ ਹਨ।

ਦੱਸਣਯੋਗ ਹੈ ਕਿ ਸਕੂਲੀ ਬੱਚੇ ਦੀ ਰਿਪੋਰਟ ਪਾਜ਼ੇਟਿਵ ਆਉਣ ‘ਤੇ ਬੁੱਧਵਾਰ ਨੂੰ ਹੀ ਸਿਹਤ ਵਿਭਾਗ ਦੁਆਰਾ ਡੀਏਵੀ ਪਬਲਿਕ ਸਕੂਲ ਦੇ ਪੰਜਵੀਂ ਦੇ ਸਾਰੇ ਵਿਦਿਆਰਥੀਆਂ ਅਤੇ ਸਾਰੇ 28 ਟੀਚਰਾਂ ਸਮੇਤ ਕਰੀਬ 100 ਸੈਂਪਲ ਲਈ ਸਨ। ਬੁੱਧਵਾਰ ਨੂੰ ਛੇ ਹੋ ਸਕੂਲਾਂ ਦੇ ਵਿਦਿਆਰਥੀਆਂ ਅਤੇ ਸਟਾਫ਼ ਸਮੇਤ ਕੁਲ 793 ਕੋਰੋਨਾ ਟੈਸਟ ਕੀਤੇ ਗਏ ਸਨ। ਇਨਾਂ ਦੀ ਰਿਪੋਰਟ ਦੋ ਦਿਨਾਂ ‘ਚ ਰਿਸੀਵ ਹੋਈ। ਇਨਾਂ ‘ਚ ਜੋ ਛੇ ਲੋਕ ਪਾਜ਼ੇਟਿਵ ਪਾਏ ਗਏ, ਉਨਾਂ ‘ਚ ਪੰਜਵੀਂ ਦੀ ਤਿੰਨ ਲੜਕੀਆਂ, ਇੱਕ ਲੜਕਾ ਅਤੇ ਉਨਾਂ ਨੂੰ ਪੜ੍ਹਾਉਣ ਵਾਲੀ ਦੋ ਮਹਿਲਾ ਟੀਚਰ ਸ਼ਾਮਿਲ ਹਨ।

ਹਾਲਾਂਕਿ ਵੀਰਵਾਰ ਨੂੰ ਰਾਹਤ ਦੀ ਗੱਲ ਰਹੀ ਕਿ ਪੀੜ੍ਹਤ ਵਿਦਿਆਰਥੀ ਦੇ ਮਾਤਾ ਪਿਤਾ ਅਤੇ ਭਰਾ ਦੀ ਰਿਪੋਰਟ ਨੈਗੇਟਿਵ ਆਈ। ਐੱਸਐੱਮਓ ਡਾ. ਸੰਗੀਤਾ ਜੈਨ ਦੇ ਅਨੁਸਾਰ ਸਕੂਲ ਦੇ ਸਾਰੇ ਟੀਚਰਾਂ ਦੀ ਪਹਿਲਾਂ ਹੀ ਸੈਂਪਿਗ ਹੋ ਚੁੱਕੀ ਹੈ। ਹੁਣ ਸਕੂਲ ਦੇ ਸਾਰੇ ਵਿਦਿਆਰਥੀ, ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਨੂੰ ਵੀ ਸੈਂਪਿਲੰਗ ਦਾਇਰੇ ‘ਚ ਲਿਆਇਆ ਜਾਵੇਗਾ ਪਰ ਸ਼ੁੱਕਰਵਾਰ ਨੂੰ ਸਕੂਲ ਬੰਦ ਮਿਲਿਆ। ਸਕੂਲ ਖੁੱਲ੍ਹਣ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।


   
  
  ਮਨੋਰੰਜਨ


  LATEST UPDATES











  Advertisements