View Details << Back

ਕੇਜਰੀਵਾਲ ਦਾ ਝੂਠ ਬੇਨਕਾਬ; ਦਿੱਲੀ ‘ਚ ਕੱਚੇ ਅਧਿਆਪਕਾਂ ਵੱਲੋਂ ਪੱਕੇ ਹੋਣ ਲਈ ਕੇਜਰੀਵਾਲ ਦੀ ਰਿਹਾਇਸ਼ ਸਾਹਮਣੇ ਪ੍ਰਦਰਸ਼ਨ

ਮਾਲਵਾ ਬਿਊਰੋ, ਦਿੱਲੀ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਸਾਹਮਣੇ ਗੈਸਟ ਟੀਚਰਾਂ ਅਧਿਆਪਕਾਂ ਵੱਲੋਂ ਪੱਕੇ ਹੋਣ ਦੇ ਲਈ ਪ੍ਰਦਰਸ਼ਨ ਕੀਤਾ।

ਇਸ ਪ੍ਰਦਰਸ਼ਨ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਵਿਸੇਸ਼ ਤੌਰ ‘ਤੇ ਪਹੁੰਚੇ ਅਤੇ ਉਨ੍ਹਾਂ ਨੇ ਟੀਚਰਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਅਤੇ ਕੇਜਰੀਵਾਲ ਸਰਕਾਰ ਤੇ ਤਿੱਖੇ ਸਵਾਲ ਖੜ੍ਹੇ ਕੀਤੇ।

ਉਨ੍ਹਾਂ ਦੋਸ਼ ਲਗਾਇਆ ਕਿ ਕੇਜਰੀਵਾਲ ਪੰਜਾਬ ਦੇ ਅੰਦਰ ਤਾਂ ਲੰਮੇ ਚੌੜੇ ਵਾਅਦੇ ਕਰ ਰਿਹਾ ਹੈ, ਪਰ ਦਿੱਲੀ ਵਿੱਚ ਕੱਚੇ ਅਧਿਆਪਕ ਸੜਕਾਂ ਤੇ ਹਨ, ਜਿਨ੍ਹਾਂ ਦੀ ਕੇਜਰੀਵਾਲ ਸਾਰ ਨਹੀਂ ਲੈ ਰਹੇ।

ਨਵਜੋਤ ਸਿੱਧੂ ਨੇ ਦੋਸ਼ ਲਗਾਇਆ ਕਿ ਕੱਚੇ ਅਧਿਆਪਕਾਂ ਕੋਲੋਂ ਕੇਜਰੀਵਾਲ ਦਿਹਾੜੀ ਕਰਵਾ ਰਿਹਾ ਹੈ ਅਤੇ ਪੰਜਾਬ ਆਣ ਕੇ ਕੇਜਰੀਵਾਲ ਝੂਠ ਬੋਲ ਰਿਹਾ ਹੈ।


   
  
  ਮਨੋਰੰਜਨ


  LATEST UPDATES











  Advertisements