View Details << Back

ਪੰਜ ਪੰਜ ਮਰਲਿਆ ਤੇ ਪਲਾਟ ਵੰਡਣ ਚ ਲੱਗੇ ਕਾਣੀ ਵੰਡ ਦੇ ਦੋਸ਼
ਰੋਸ ਪ੍ਰਦਰਸ਼ਨ ਤੋ ਬਾਅਦ ਫੂਕਿਆ ਮੁੱਖ ਮੰਤਰੀ ਚੰਨੀ ਦਾ ਪੁਤਲਾ

ਭਵਾਨੀਗੜ੍ਹ 11 ਦਸੰਬਰ ( ਗੁਰਵਿੰਦਰ ਸਿੰਘ ) ਘਰ ਘਰ ਚੱਲੀ ਇਹ ਗੱਲ ਮੁੱਖ ਮੰਤਰੀ ਚੰਨੀ ਕਰਦਾ ਮਸਲੇ ਦਾ ਹੱਲ ਤੇ ਵਾਰ ਕਰਦਿਆ ਅੱਜ ਦਲਿਤ ਵਰਗ ਦੇ ਲੋਕਾਂ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਲਈ ਵਰਤੀਆਂ ਜਾਦੀਆਂ ਇਹ ਲਾਇਨਾ ਝੂਠ ਸਾਬਤ ਹੋ ਰਹੀਆਂ ਹਨ ਤੇ ਗੱਲ ਹਾਸੋਹੀਣ ਸਾਬਤ ਹੋ ਰਹੀ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਲੋੜਵੰਦ ਲੋਕਾਂ ਨੂੰ ਪੰਜ ਪੰਜ ਮਰਲਿਆਂ ਦੇ ਪਲਾਟ ਦੇਣ ਦੇ ਕੀਤੇ ਵਾਅਦੇ ਖੋਖਲੇ ਸਾਬਤ ਹੋ ਰਹੇ ਹਨ ਜਿਸ ਨੂੰ ਲੈ ਕੇ ਅੱਜ ਬਲਾਕ ਦੇ ਪਿੰਡ ਸੰਤੋਖਪੁਰਾ ਵਿਖੇ ਇਕੱਠੇ ਹੋਏ ਦਲਿਤ ਲੋਕਾਂ ਨੇ ਪਲਾਟਾਂ ਦੀ ਵੰਡ ਚ ਕੀਤੀ ਜਾ ਰਹੀ ਕਾਣੀ ਵੰਡ ਦੇ ਦੋਸ਼ ਲਾਕੇ ਮੁੱਖ ਮੰਤਰੀ ਚੰਨੀ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਉਨ੍ਹਾਂ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਬੰਤਾ ਸਿੰਘ, ਸ਼ਾਮ ਸਿੰਘ, ਭੂਰਾ ਸਿੰਘ, ਬਲਬੀਰ ਸਿੰਘ, ਗਗਨਦੀਪ ਸਿੰਘ, ਕਰਮ ਸਿੰਘ, ਨਿਰਮਲ ਸਿੰਘ, ਮਨਜੀਤ ਕੌਰ, ਜਸਵੀਰ ਕੌਰ, ਬਲਵਿੰਦਰ ਕੌਰ, ਹਰਬੰਸ ਕੌਰ, ਸਰੋਜ ਕੌਰ, ਛਿੰਦਰ ਕੌਰ ,ਸ਼ਗਨ ਕੌਰ,ਊਧਮ ਸਿੰਘ ਸੰਤੋਖਪੁਰਾ ਆਦਿ ਨੇ ਦੱਸਿਆ ਕਿ ਪਿੰਡ ਦੇ ਵਿਚ ਪੰਜ ਪੰਜ ਮਰਲਿਆਂ ਦੇ ਪਲਾਟ ਦੇਣ ਦੀ ਕਾਣੀ ਵੰਡ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਸਾਡੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਤੁਹਾਨੂੰ ਪੰਜ ਪੰਜ ਮਰਲਿਆਂ ਦੇ ਪਲਾਟ ਦਿੱਤੇ ਜਾਣਗੇ ਪਰ ਸਰਕਾਰ ਦੇ ਪੂਰੇ ਪੰਜ ਸਾਲ ਹੋਣ ਜਾ ਰਿਹੇ ਹਨ ਪਰ ਸਾਡੇ ਨਾਲ ਕੀਤਾ ਇਕ ਵਾਅਦਾ ਵੀ ਪੂਰਾ ਨਹੀਂ ਕੀਤਾ। ਉਨ੍ਹਾਂ ਐਲਾਨ ਕੀਤਾ ਕਿ ਜਦੋਂ ਤਕ ਸਾਨੂੰ ਪੰਜ ਪੰਜ ਮਰਲਿਆਂ ਦੇ ਪਲਾਟ ਨਹੀਂ ਮਿਲਦੇ ਉਦੋਂ ਤੱਕ ਅਸੀਂ ਕਾਂਗਰਸ ਦੇ ਕਿਸੇ ਲੀਡਰ ਨੂੰ ਪਿੰਡ ਵਿਚ ਦਾਖਲ ਨਹੀਂ ਹੋਣ ਦਿਆਂਗੇ। ਉਨ੍ਹਾਂ ਦੱਸਿਆ ਕਿ ਸਾਡੇ ਪਲਾਟਾਂ ਤੇ ਕੁਝ ਪਿੰਡ ਦੇ ਧਨਾਢ ਚੌਧਰੀ ਕਬਜ਼ਾ ਕਰੀ ਬੈਠੇ ਹਨ ।ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਪ੍ਰਸ਼ਾਸਨ ਨੇ ਸਾਡੇ ਪਲਾਂਟਾਂ ਦਾ ਮਸਲਾ ਪੰਜ ਦਿਨ ਵਿੱਚ ਨਾ ਹੱਲ ਨਾ ਕੀਤਾ ਤਾਂ ਉਹ ਆਪਣੇ ਪਿੰਡੋਂ ਉਹ ਆਪਣਾ ਡੰਗਰ ਪਸ਼ੂ ਲੇੈ ਕੇ ਅਤੇ ਗੋਹੇ ਦੀਆਂ ਟਰਾਲੀਆਂ ਭਰ ਕੇ ਮੇਨ ਹਾਈਵੇ ਤੇ ਸੁੱਟਣਗੇ ਅਤੇ ਡੰਗਰ ਸੜਕ ਦੇ ਉੱਤੇ ਬੰਨ੍ਹ ਕੇ ਧਰਨਾ ਲਗਾਉਣ ਲਈ ਮਜਬੂਰ ਹੋਣਗੇ ।
ਦੂਜੇ ਪਾਸੇ ਜਦੋਂ ਇਸ ਸਬੰਧੀ ਬੀਡੀਪੀਓ ਅਫ਼ਸਰ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਦਾ ਫੋਨ ਆਊਟ ਆਫ ਰੇਂਜ ਆ ਰਿਹਾ ਸੀ।


   
  
  ਮਨੋਰੰਜਨ


  LATEST UPDATES











  Advertisements