View Details << Back

ਸਾਬਕਾ ਖੇਡ ਮੰਤਰੀ ਰਾਣਾ ਸੋਢੀ ਛੱਡਣਗੇ ਕਾਂਗਰਸ, ਹੋਣਗੇ ਪੰਜਾਬ ਲੋਕ ਕਾਂਗਰਸ ‘ਚ ਸ਼ਾਮਲ?

ਮਾਲਵਾ ਬਿਊਰੋ, ਚੰਡੀਗੜ੍ਹ

ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖ਼ਾਸ-ਮ-ਖ਼ਾਸ ਮੰਨੇ ਜਾਂਦੇ ਸਾਬਕਾ ਖੇਡ ਮੰਤਰੀ ਅਤੇ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਕੈਪਟਨ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਵਿੱਚ ਸ਼ਾਮਲ ਹੋ ਸਕਦੇ ਹਨ।

ਭਰੋਸੇਯੋਗ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ, ਅੱਜ ਪੰਜਾਬ ਕਾਂਗਰਸ ਕਮੇਟੀ ਦੀ ਚੋਣਾਂ ਨੂੰ ਲੈ ਕੇ ਅਹਿਮ ਮੀਟਿੰਗ ਹੋਣ ਜਾ ਰਹੀ ਹੈ।

ਪਰ ਰਾਣਾ ਸੋਢੀ ਇਸ ਮੀਟਿੰਗ ਵਿੱਚ ਨਹੀਂ ਪਹੁੰਚ ਰਹੇ, ਜਦੋਂਕਿ ਕਾਂਗਰਸ ਵੱਲੋਂ ਸਮੂਹ ਵਿਧਾਇਕਾਂ ਅਤੇ ਮੰਤਰੀਆਂ ਨੂੰ ਇਸ ਮੀਟਿੰਗ ਦਾ ਬੁਲਾਵਾ ਆਇਆ ਹੈ।

ਸੂਤਰਾਂ ਦਾ ਮੰਨਣਾ ਹੈ ਕਿ, ਚੋਣਾਂ ਦੇ ਐਣ ਮੌਕੇ ਤੇ ਰਾਣਾ ਸੋਢੀ ਪੰਜਾਬ ਲੋਕ ਕਾਂਗਰਸ ਵਿੱਚ ਸ਼ਾਮਲ ਹੋ ਜਾਣਗੇ।

ਬੇਸ਼ੱਕ ਮੰਤਰੀ ਦਾ ਅਹੁਦਾ ਖੋਹੇ ਜਾਣ ਤੋਂ ਬਾਅਦ ਰਾਣੇ ਸੋਢੀ ਵੱਲੋਂ ਪੰਜਾਬ ਕਾਂਗਰਸ ‘ਤੇ ਕੋਈ ਹਮਲਾ ਨਹੀਂ ਕੀਤਾ।
ਪਰ ਮੰਨਿਆ ਜਾ ਰਿਹਾ ਹੈ ਕਿ, ਉਨ੍ਹਾਂ ਦੀ ਚੁੱਪੀ ਦਾ ਇਸ਼ਾਰਾ ਕਾਂਗਰਸ ਛੱਡਣ ਅਤੇ ਪੰਜਾਬ ਲੋਕ ਕਾਂਗਰਸ ਜੁਆਇੰਨ ਕਰਨ ਵੱਲ ਹੈ।


   
  
  ਮਨੋਰੰਜਨ


  LATEST UPDATES











  Advertisements