View Details << Back

ਸ਼੍ਰੋਮਣੀ ਅਕਾਲੀ ਦਲ ਹਰ ਵਰਗ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਵਚਨਬੱਧ-ਵਿਨਰਜੀਤ ਸਿੰਘ ਗੋਲਡੀ

ਭਵਾਨੀਗੜ੍ਹ-20 ਦਸੰਬਰ (ਗੁਰਵਿੰਦਰ ਸਿੰਘ )- ਅੱਗ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਵਿਨਰਜੀਤ ਸਿੰਘ ਗੋਲਡੀ ਨੇ ਭਵਾਨੀਗੜ੍ਹ ਅਨਾਜ ਮੰਡੀ ਵਿੱਚ ਆੜਤੀਏ ਭਾਈਚਾਰੇ ਨਾਲ ਮੀਟਿੰਗ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਇਕੋ ਇਕ ਪਾਰਟੀ ਹੈ ਜਿਹੜੀ ਹਰ ਧਰਮ ਦਾ ਸਤਿਕਾਰ ਤੇ ਹਰ ਵਰਗ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਵਚਨਬੱਧ ਹੈ ।
ਇਸ ਮੋਕੇ ਵਿਨਰਜੀਤ ਸਿੰਘ ਗੋਲਡੀ ਨੇ ਕਿਹਾ ਕਿ ਬਾਦਲ ਸਰਕਾਰ ਸਮੇਂ ਪਿੰਡਾਂ ਦੇ ਲੋਕਾਂ ਨੂੰ ਸਹਿਰੀ ਸਹੂਲਤਾਂ ਮਹੁੱਇਆ ਕਰਵਾਉਣ ਤੋਂ ਇਲਾਵਾ ਆੜਤੀਆਂ ਐਸੋਸੀਏਸ਼ਨ ਦੀਆਂ ਸਮੱਸਿਆਵਾਂ ਨੂੰ ਹਮੇਸ਼ਾ ਨੇੜੇ ਤੋਂ ਸੁਣ ਕੇ ਹੱਲ ਕਰਨ ਨੂੰ ਤਰਜੀਹ ਦਿੱਤੀ ਹੈ ।
ਇਸ ਮੋਕੇ ਰੁਪਿੰਦਰ ਸਿੰਘ ਰੰਧਾਵਾ ਸਾਬਕਾ ਚੇਅਰਮੈਨ, ਪ੍ਰੇਮ ਚੰਦ ਗਰਗ ਪ੍ਧਾਨ ਸਾਬਕਾ ਨਗਰ ਕੋਸਲ ਭਵਾਨੀਗੜ੍ਹ, ਸ਼ਮਸ਼ੇਰ ਸਿੰਘ ਤੂਰ ਸਾਬਕਾ ਪ੍ਧਾਨ ਅਨਾਜ ਮੰਡੀ ਭਵਾਨੀਗੜ੍ਹ, ਰਵਿੰਦਰ ਸਿੰਘ, ਨੰਦ ਕਿਸ਼ੋਰ, ਰਿੰਕੂ ਬਾਂਸਲ, ਸਰਜੀਵਨ ਵਾਲੀਆ, ਪ੍ਰਵੀਨ ਕੁਮਾਰ, ਟਵਿੰਕਲ ਗੋਇਲ, ਸਰਬਜੀਤ ਸਿੰਘ ਟੋਨੀ, ਡਵੇਸ ਗੋਇਲ ਬੱਬੀ, ਸੀਤਾ ਰਾਮ, ਭਾਨਾ ਸਿੰਘ, ਪਰਗਟ ਸਿੰਘ ਕਲੇਰ, ਸਾਲਗਰਾਮ ਕਾਂਸ਼ਲ, ਨਰਿੰਦਰ ਬਲਿਆਲ, ਗੁਰਮੇਲ ਸਿੰਘ, ਹਰਭਗਵਾਨ ਦਾਸ, ਭਾਨਾ ਰਾਮ, ਜੀਵਨ ਗੋਇਲ, ਸਰਜੀਵਨ ਕੁਮਾਰ ਗੋਇਲ, ਬਲਰਾਜ ਸਿੰਘ ਸਕੇਟਰੀ ਫਤਹਿਗੜ੍ਹ ਭਾਦਸੋਂ, ਭੁਪਿੰਦਰ ਸਿੰਗਲਾ ਆਦਿ ਮੋਜੂਦ ਸਨ।


   
  
  ਮਨੋਰੰਜਨ


  LATEST UPDATES











  Advertisements