View Details << Back

5 ਜਨਵਰੀ ਨੂੰ ਪੰਜਾਬ ਆਉਣਗੇ PM ਮੋਦੀ; ਫਿਰੋਜ਼ਪੁਰ ‘ਚ PGI ਦਾ ਰੱਖਣਗੇ ਨੀਂਹ ਪੱਥਰ

400 ਬੈੱਡ ਵਾਲਾ ਬਣੇਗਾ ਪੀ ਜੀ ਆਈ ਸੈਟੇਲਾਈਟ ਸੈਟਰ – ਰਾਣਾ ਗੁਰਮੀਤ ਸਿੰਘ ਸੋਢੀ
ਮਾਲਵਾ ਬਿਊਰੋ, ਫਿਰੋਜ਼ਪੁਰ

ਫਿਰੋਜ਼ਪੁਰ ਸਥਿਤ ਪੀਜੀਆਈ ਪ੍ਰੋਜੈਕਟ ਦੇ ਨੀਂਹ ਪੱਥਰ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜ ਜਨਵਰੀ ਨੂੰ ਫਿਰੋਜ਼ਪੁਰ ਆਮਦ ਨੂੰ ਮੁੱਖ ਰੱਖਦੇ ਹੋਏ ਭਾਜਪਾ ਦੇ ਕੌਮੀ ਪੱਧਰ ਦੇ ਉੱਚ ਪੱਧਰੀ ਆਗੂਆਂ ਨੇ ਪੀਜੀਆਈ ਵਾਲੀ ਥਾਂ ਦਾ ਦੌਰਾ ਕਰਕੇ ਸਥਿਤੀ ਦਾ ਨਿਰੀਖਣ ਕੀਤਾ ਅਤੇ ਲੋੜੀਂਦੇ ਪ੍ਰਬੰਧਾਂ ਦੀ ਜਾਣਕਾਰੀ ਹਾਸਲ ਕੀਤੀ।

ਦੱਸਣਯੋਗ ਹੈ ਕਿ ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਬਾਅਦ ਭਾਜਪਾ ਵੱਲੋਂ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਨੂੰ ਮੁੱਖ ਰੱਖਦੇ ਹੋਏ ਪੰਜਾਬ ਵਿੱਚ ਬਹੁਤ ਵੱਡੀ ਰੈਲੀ ਕਰਾਈ ਜਾ ਰਹੀ ਹੈ ਜਿਸ ਨੂੰ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਸੰਬੋਧਨ ਕਰਦੇ ਹੋਏ ਭਾਜਪਾ ਲਈ ਚੋਣਾਂ ਦਾ ਬਿਗਲ ਵਜਾਉਣਗੇ।

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਾਬਕਾ ਕੈਬਨਿਟ ਮੰਤਰੀ ਅਤੇ ਭਾਜਪਾ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਨੇ ਦੱਸਿਆ ਕਿ ਕਿ 2013 ਚ ਭਾਰਤ ਸਰਕਾਰ ਵੱਲੋਂ ਮਨਜ਼ੂਰ ਕੀਤੇ ਗਏ ਪੀਜੀਆਈ ਹਸਪਤਾਲ ਦਾ ਕਰੀਬ ਸਾਢੇ ਅੱਠ ਸਾਲ ਬਾਅਦ ਫ਼ਿਰੋਜ਼ਪੁਰ ‘ਚ ਨਿਰਮਾਣ ਸ਼ੁਰੂ ਹੋਣ ਲੱਗਾ ਹੈ, ਜਿਸ ਦਾ ਨੀਂਹ ਪੱਥਰ 5 ਜਨਵਰੀ 2022 ਨੂੰ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਰੱਖ ਰਹੇ ਹਨ ਉਕਤ ਕੀਤੇ ਜਾਣ ਵਾਲੇ ਸਮਾਗਮਾਂ ਦੀਆਂ ਤਿਆਰੀਆਂ ਸਬੰਧੀ ਅੱਜ ਭਾਜਪਾ ਦੇ ਕੌਮੀ ਉੱਚ ਆਗੂ ਪਹੁੰਚੇ।

ਇਸ ਜਗ੍ਹਾ ਦਾ ਨਿਰੀਖਣ ਕਰਨ ਲਈ ਭਾਜਪਾ ਦੇ ਕੌਮੀ ਮੀਤ ਪ੍ਰਧਾਨ ਸੁਦਾਮ ਸਿੰਘ, ਸਾਬਕਾ ਕੈਬਨਿਟ ਮੰਤਰੀ ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ, ਕੌਮੀ ਆਗੂ ਨਰਿੰਦਰ ਸਿੰਘ ਰੈਣਾ, ਪੰਜਾਬ ਦੇ ਸੂਬਾ ਜਨਰਲ ਸਕੱਤਰ ਸੁਭਾਸ਼ ਸ਼ਰਮਾ, ਆਦਿ ਹਾਜ਼ਰ ਸਨ। ਉਨ੍ਹਾਂ ਦਾਅਵਾ ਕੀਤਾ ਕਿ 400 ਬੈੱਡ ਦਾ ਪੀਜੀਆਈ ਹਸਪਤਾਲ ਬਣਾਇਆ ਜਾਵੇਗਾ ਅਤੇ ਇਸ ਮੌਕੇ ਵੱਡੇ ਇਕੱਠ ਵਾਲੀ ਰੈਲੀ ਵੀ ਕੀਤੀ ਜਾਵੇਗੀ।


   
  
  ਮਨੋਰੰਜਨ


  LATEST UPDATES











  Advertisements