View Details << Back

ਸਾਰੀਆਂ ਪਾਰਟੀਆਂ ਅਕਾਲੀ ਦਲ ਨੂੰ ਖਤਮ ਕਰਨ ਤੇ ਲੱਗੀਆਂ ਹਨ-ਵਿਨਰਜੀਤ ਗੋਲਡੀ

ਭਵਾਨੀਗੜ੍ਹ, 30 ਦਸੰਬਰ(ਗੁਰਵਿੰਦਰ ਸਿੰਘ) : ਸਾਰੀਆਂ ਜਥੇਬੰਦੀਆਂ ਦਾ ਇਕੋ ਜੋਰ ਲੱਗਿਆ ਪਿਆ ਹੈ ਕਿ ਅਕਾਲੀ ਦਲ ਨੂੰ ਖਤਮ ਕਰ ਦਿੱਤਾ ਜਾਵੇ ਕਿਉਂਕਿ ਸ਼ਰੋਮਣੀ ਅਕਾਲੀ ਦਲ ਹੀ ਇਕੋ ਇਕ ਖੇਤਰੀ ਪਾਰਟੀ ਹੈ ਜੋ ਹਰ ਵਰਗ ਦੇ ਹਿੱਤਾਂ ਲਈ ਡਟਕੇ ਪਹਿਰਾ ਦਿੰਦੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਸੰਗਰੂਰ ਤੋਂ ਅਕਾਲੀ-ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਵਿਨਰਜੀਤ ਸਿੰਘ ਗੋਲਡੀ ਨੇ ਪਿੰਡ ਘਰਾਚੋਂ ਵਿਖੇ ਪਾਰਟੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।
ਅਕਾਲੀ ਆਗੂ ਬਿੰਦਰ ਸਿੰਘ ਬਟਰਿਆਣਾ ਦੀ ਅਗਵਾਈ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼੍ਰੀ ਗੋਲਡੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਕਮੁੱਠ ਹੋ ਕੇ ਮਿਹਨਤ ਕਰਨੀ ਚਾਹੀਦੀ ਹੈ ਤਾਂ ਜੋ 2022 ਵਿਚ ਸ਼ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਾ ਕੇ ਪੰਜਾਬ ਨੂੰ ਵਿਕਾਸ ਪੱਖੋਂ ਹੋਰ ਮੋਹਰੀ ਸੂਬਾ ਬਣਾਇਆ ਜਾਵੇ। ਇਕੱਠ ਨੂੰ ਸੰਬੋਧਨ ਕਰਦਿਆਂ ਸ. ਗੋਲਡੀ ਨੇ ਕਿਹਾ ਕਿ ਕਾਂਗਰਸ ਪਾਰਟੀ ਵਿਕਾਸ ਦੇ ਨਾਮ ਤੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਕਾਂਗਰਸੀ ਨੇ ਵਿਕਾਸ ਦੇ ਨਾਮ ਤੇ ਪੰਜਾਬ ਦਾ ਵਿਨਾਸ ਕੀਤਾ ਹੈ। ਜੇਕਰ ਕੋਈ ਵਿਕਾਸ ਹੋਇਆ ਹੈ ਤਾਂ ਕਾਂਗਰਸੀ ਮੰਤਰੀਆਂ ਦਾ ਹੋਇਆ ਹੈ। ਉਨ੍ਹਾਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਪੁਲੀਸ ਅਫਸਰਾਂ ਬਾਰੇ ਵਰਤੀ ਭੱਦੀ ਸ਼ਬਦਾਵਲੀ ਦਾ ਵਿਰੋਧ ਕਰਦਿਆਂ ਕਿਹਾ ਕਿ ਹੋਸ਼ੀ ਰਾਜਨੀਤੀ ਕਰਨਾ ਅਤੇ ਬਿਨ੍ਹਾਂ ਮਤਲਬ ਤੋਂ ਪੰਗੇ ਲੈਣਾ ਸਿੱਧੂ ਦੀ ਆਦਤ ਬਣ ਚੁੱਕਿਆ ਹੈ। ਇਸ ਮੌਕੇ ਰੁਪਿੰਦਰ ਸਿੰਘ ਸਾਬਕਾ ਚੇਅਰਮੈਨ, ਕੁਲਵੰਤ ਸਿੰਘ ਜੌਲੀਆਂ ਸਾਬਕਾ ਚੇਅਰਮੈਨ, ਰਘਵੀਰ ਸਿੰਘ ਨੰਬਰਦਾਰ, ਗਮਦੂਰ ਸਿੰਘ ਪੰਚ ,ਗੁਰਨੈਬ ਸਿੰਘ ਅਤੇ ਅਮਨਦੀਪ ਸਿੰਘ ਸਮੇਤ ਵੱਡੀ ਗਿਣਤੀ ਵਿਚ ਲੋਕ ਹਾਜਰ ਸਨ।


   
  
  ਮਨੋਰੰਜਨ


  LATEST UPDATES











  Advertisements