View Details << Back    

ਆਸਟ੍ਰੇਲੀਆ ਦਾ ਝਟਕਾ, ਖਤਮ ਕੀਤਾ ਇਹ ਵੀਜ਼ਾ

  
  
Share
  ਮੁੰਬਈ— ਭਾਰਤੀ ਪੇਸ਼ੇਵਰਾਂ ਲਈ ਅਮਰੀਕਾ ਦੇ ਬਾਅਦ ਹੁਣ ਆਸਟ੍ਰੇਲੀਆ ਤੋਂ ਵੀ ਬੁਰੀ ਖਬਰ ਆ ਰਹੀ ਹੈ। ਖਬਰਾਂ ਮੁਤਾਬਕ ਆਸਟ੍ਰੇਲੀਆ ਦੀ ਸਰਕਾਰ ਨੇ ਹੁਨਰਮੰਦ ਵਿਦੇਸ਼ੀ ਵਰਕਰਾਂ ਨੂੰ ਜਾਰੀ ਕੀਤਾ ਜਾਣ ਵਾਲਾ 'ਸਬ ਕਲਾਸ 457 ਵੀਜ਼ਾ' ਖਤਮ ਕਰ ਦਿੱਤਾ ਹੈ। ਹਾਲਾਂਕਿ ਇਸੇ ਮਹੀਨੇ ਤੋਂ ਉਸ ਨੇ ਇਕ ਨਵਾਂ 'ਟੈਂਪਰੇਰੀ ਸਕਿਲ ਸ਼ੋਰਟਜ਼ (ਟੀ. ਐੱਸ. ਐੱਸ.) ਵੀਜ਼ਾ' ਸ਼ੁਰੂ ਕੀਤਾ ਹੈ। 'ਸਬ ਕਲਾਸ 457 ਵੀਜ਼ਾ' ਭਾਰਤੀ ਪੇਸ਼ੇਵਰਾਂ 'ਚ ਕਾਫੀ ਪ੍ਰਸਿੱਧ ਸੀ। ਇਸ ਵੀਜ਼ਾ ਵਾਲੇ 90,000 ਲੋਕਾਂ 'ਚ 22 ਫੀਸਦੀ ਵੱਡਾ ਹਿੱਸਾ ਭਾਰਤੀਆਂ ਦਾ ਰਿਹਾ ਹੈ। ਉਂਝ ਤਾਂ ਨਵੇਂ ਵੀਜ਼ਾ ਜ਼ਰੀਏ ਆਸਟ੍ਰੇਲੀਆ 'ਚ ਵਿਦੇਸ਼ੀ ਵਰਕਰਾਂ ਦੀ ਨਿਯੁਕਤੀ ਹੁੰਦੀ ਰਹੇਗੀ ਪਰ ਉੱਥੇ ਪੱਕੇ ਤੌਰ 'ਤੇ ਰਹਿਣ ਦਾ ਇਰਾਦਾ ਰੱਖਣ ਵਾਲੇ ਭਾਰਤੀਆਂ ਲਈ ਬੁਰੀ ਖਬਰ ਇਹ ਹੈ ਕਿ ਨਵੇਂ ਨਿਯਮਾਂ 'ਚ ਕਾਫੀ ਸਖਤੀ ਕੀਤੀ ਗਈ ਹੈ। ਇਸ ਤੋਂ ਇਲਾਵਾ ਪਹਿਲੀ ਨੌਕਰੀ ਦੀ ਤਲਾਸ਼ ਕਰਨ ਵਾਲੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਹੁਣ ਘੱਟੋ-ਘੱਟ 2 ਸਾਲਾਂ ਦਾ ਤਜਰਬਾ ਜ਼ਰੂਰੀ ਕਰ ਦਿੱਤਾ ਗਿਆ ਹੈ। ਆਸਟ੍ਰੇਲੀਆ ਦੀਆਂ ਯੂਨੀਵਰਸਿਟੀਜ਼ 'ਚ ਪੜ੍ਹਾਈ ਕਰਨ ਵਾਲੇ ਭਾਰਤੀ ਵਿਦਿਆਰਥੀ ਵੀ ਇਸ ਨਾਲ ਪ੍ਰਭਾਵਿਤ ਹੋਣਗੇ। ਨਵੇਂ ਵਰਕ ਵੀਜ਼ਾ ਕਾਰਨ ਵਿਦੇਸ਼ੀ ਵਰਕਰਾਂ ਨੂੰ ਨੌਕਰੀ 'ਤੇ ਰੱਖਣਾ ਜ਼ਿਆਦਾ ਮਹਿੰਗਾ ਹੋ ਜਾਵੇਗਾ ਕਿਉਂਕਿ ਇਸ 'ਚ ਨੌਕਰੀ ਦੇਣ ਵਾਲੀਆਂ ਕੰਪਨੀਆਂ ਨੂੰ ਸਕਿਲ ਫੰਡ 'ਚ ਜ਼ਿਆਦਾ ਯੋਗਦਾਨ ਕਰਨ ਦਾ ਪ੍ਰਸਤਾਵ ਕੀਤਾ ਗਿਆ ਹੈ। ਉੱਥੇ ਹੀ, ਸਥਾਨਕ ਲੋਕਾਂ ਨੂੰ ਨੌਕਰੀਆਂ 'ਚ ਪਹਿਲ ਦੇਣ ਦੇ ਮਕਸਦ ਨਾਲ ਲੇਬਰ ਟੈਸਟਿੰਗ ਦੇ ਨਿਯਮ ਵੀ ਸਖਤ ਕੀਤੇ ਜਾਣਗੇ। ਦੱਸਣਯੋਗ ਹੈ ਕਿ ਆਸਟ੍ਰੇਲੀਆ ਦੀ ਸਰਕਾਰ ਉਨ੍ਹਾਂ ਕੰਮਾਂ ਦੀ ਸੂਚੀ ਤਿਆਰ ਕਰਦੀ ਹੈ, ਜਿਨ੍ਹਾਂ 'ਚ ਹੁਨਰਮੰਦ ਵਰਕਰਾਂ ਦੀ ਕਮੀ ਹੁੰਦੀ ਹੈ ਅਤੇ ਜਿਨ੍ਹਾਂ ਲਈ ਵਿਦੇਸ਼ੀ ਵਰਕਰਾਂ ਨੂੰ ਰੱਖਣ ਦੀ ਇਜ਼ਾਜਤ ਦਿੱਤੀ ਜਾ ਸਕਦੀ ਹੈ। ਆਸਟ੍ਰੇਲੀਆ ਦੇ ਗ੍ਰਹਿ ਮੰਤਰਾਲੇ ਮੁਤਾਬਕ, ਨਵਾਂ ਵੀਜ਼ਾ ਸ਼ਾਰਟ ਟਰਮ ਅਤੇ ਲਾਂਗ ਟਰਮ ਲਈ ਹੋਵੇਗਾ। ਸ਼ਾਰਟ ਟਰਮ ਯਾਨੀ ਛੋਟੇ ਸਮੇਂ ਦਾ ਵੀਜ਼ਾ 2 ਸਾਲ ਲਈ ਹੈ, ਜਦੋਂ ਕਿ ਮੀਡੀਅਮ ਅਤੇ ਲਾਂਗ ਟਰਮ ਦਾ ਵੀਜ਼ਾ 4 ਸਾਲਾਂ ਤਕ ਲਈ ਹੈ। ਉੱਥੇ ਹੀ, ਸ਼ਾਰਟ ਟਰਮ ਵੀਜ਼ਾ ਧਾਰਕ ਪੱਕੇ ਹੋਣ ਲਈ ਅਪਲਾਈ ਨਹੀਂ ਕਰ ਸਕਦੇ। ਹਾਲਾਂਕਿ ਮੀਡੀਅਮ ਅਤੇ ਲਾਂਗ ਟਰਮ ਟੀ. ਐੱਸ. ਐੱਸ. ਵੀਜ਼ਾ ਧਾਰਕ ਘੱਟੋ-ਘੱਟ ਤਿੰਨ ਸਾਲ ਤਕ ਇਹ ਵੀਜ਼ਾ ਰੱਖਣ ਦੇ ਬਾਅਦ ਪੱਕੇ ਹੋਣ ਲਈ ਅਪਲਾਈ ਕਰ ਸਕਦਾ ਹੈ।
  ਮਨੋਰੰਜਨ


  LATEST UPDATES











  Advertisements