View Details << Back    

ਵਿਧਾਨ ਸਭਾ ਵਿੱਚ ਕਿਉਂ ਫਸੇ ਮਜੀਠੀਆ ਤੇ ਸਿੱਧੂ ਦੇ ਸਿੰਙ

  
  
Share
  ਚੰਡੀਗੜ੍ਹ: ਮੀਡੀਆ ਵਿੱਚ ਆਪਣੇ ਕੱਟੜ ਵਿਰੋਧੀ ‘ਤੇ ਸ਼ਬਦੀ ਹਮਲਾ ਕਰਨ ਦਾ ਇੱਕ ਵੀ ਮੌਕਾ ਨਾ ਖੁੰਝਾਉਣ ਵਾਲੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਵਿਧਾਨ ਸਭਾ ਵਿੱਚ ਵੀ ਸਾਬਕਾ ਮੰਤਰੀ ਬਿਕਰਮ ਮਜੀਠੀਆ ਨਾਲ ਸਿੰਙ ਫਸਾ ਲਏ। ਦੋਵੇਂ ਜਣੇ ਸਦਨ ਦੇ ਅੰਦਰ ਆਹਮੋ-ਸਾਹਮਣੇ ਹੋ ਗਏ। ਮਜੀਠੀਆ ਤੇ ਸਿੱਧੂ ਦਰਮਿਆਨ ਤਕਰਾਰ ਜੀ.ਐਸ.ਟੀ. ਦੇ ਮੁੱਦੇ ਤੋਂ ਸ਼ੁਰੂ ਹੋਈ। ਸਿੱਧੂ ਜਦ ਅਕਾਲੀਆਂ ਨੂੰ ਉਨ੍ਹਾਂ ਦਾ ਕੇਂਦਰੀ ਮੰਤਰੀ ਹੋਣ ਦੇ ਬਾਵਜੂਦ ਕੇਂਦਰ ਸਰਕਾਰ ਵੱਲੋਂ ਧਾਰਮਿਕ ਸਥਾਨਾਂ ਦਾ ਜੀ.ਐਸ.ਟੀ. ਮੁਆਫ਼ ਨਾ ਕੀਤੇ ਜਾਣ ‘ਤੇ ਖਰੀਆਂ ਸੁਣਾ ਰਹੇ ਸੀ ਤਾਂ ਮਜੀਠੀਆ ਨੇ ਉਨ੍ਹਾਂ ਨੂੰ ਟੋਕਣਾ ਸ਼ੁਰੂ ਕਰ ਦਿੱਤਾ। ਮਜੀਠੀਆ ਦੀ ਟੋਕਾ-ਟਾਕੀ ਤੋਂ ਲੋਹਾ ਲਾਖੇ ਹੋਏ ਸਿੱਧੂ ਨੇ ਉਨ੍ਹਾਂ ਨੂੰ ਕੁਝ ਅਜਿਹਾ ਬੋਲ ਦਿੱਤਾ ਕਿ ਸਦਨ ਦਾ ਮਾਹੌਲ ਗਰਮਾ ਗਿਆ। ਸਿੱਧੂ ਚੁੱਪ ਕਰਵਾ ਰਿਹਾ ਸੀ ਪਰ ਮਜੀਠੀਆ ਨਾ ਟਲੇ ਤਾਂ ਸਿੱਧੂ ਨੇ ਮਜੀਠੀਆ ਨੂੰ ਉਨ੍ਹਾਂ ਦੇ ਨਸ਼ਾ ਤਸਕਰੀ ਵਾਲੇ ਕੇਸ ਨਾਲ ਸਬੰਧਤ ਇਤਰਾਜ਼ਯੋਗ ਸ਼ਬਦ ਬੋਲ ਦਿੱਤੇ। ਇਸ ਤੋਂ ਬਾਅਦ ਦੋਵੇਂ ਆਗੂ ਆਪੇ ਤੋਂ ਬਾਹਰ ਹੋ ਗਏ ਤੇ ਇੱਕ-ਦੂਜੇ ਨੂੰ ਕਾਲਜੀਏਟ ਮੁੰਡਿਆਂ ਵਾਂਗ ਸਦਨ ਤੋਂ ਬਾਹਰ ਟੱਕਰਨ ਦੀ ਚੁਨੌਤੀ ਵੀ ਦੇਣ ਲੱਗੇ। ਅਕਾਲੀ ਦਲ ਨੇ ਸਿੱਧੂ ਦੇ ਉਕਤ ਸ਼ਬਦ ਨਾਲ ਮਜੀਠੀਆ ਨੂੰ ਸੰਬੋਧਨ ਕਰਨ ਦੀ ਸ਼ਿਕਾਇਤ ਸਪੀਕਰ ਕੋਲ ਕੀਤੀ ਤੇ ਆਪਣਾ ਰੋਸ ਵੀ ਜਤਾਇਆ। ਸਪੀਕਰ ਨੇ ਸਦਨ ਦੀ ਕਾਰਵਾਈ ਵਿੱਚੋਂ ਇਸ ਸ਼ਬਦ ਨੂੰ ਕਢਵਾ ਦਿੱਤਾ। ਜਦੋਂ ਸਿੱਧੂ ਤੇ ਮਜੀਠੀਆ ਖਹਿਬੜ ਰਹੇ ਸੀ ਤਾਂ ਸਾਹਮਣੇ ਬੈਠੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁਸਕੜੀਂ ਹੱਸਦੇ ਰਹੇ। ਜਦਕਿ ਡੇਰਾ ਬਾਬਾ ਨਾਨਕ ਤੋਂ ਕਾਂਗਰਸੀ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਵੀ ਸਿੱਧੂ ਨਾਲ ਖੜ੍ਹ ਗਏ ਤੇ ਮਜੀਠੀਆ ਉੱਪਰ ਸ਼ਬਦੀ ਹਮਲੇ ਕਰਨ ਲੱਗੇ। ਸਿੱਧੂ ਨੇ ਸਦਨ ਤੋਂ ਬਾਹਰ ਆ ਕੇ ਮੀਡੀਆ ਸਾਹਮਣੇ ਵੀ ਇਸ ਗੱਲ ਦੀ ਭੜਾਸ ਕੱਢੀ।
  ਮਨੋਰੰਜਨ


  LATEST UPDATES











  Advertisements